BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਰਾਹੁਲ ਗਾਂਧੀ ਦੇ ਇਲਜ਼ਾਮ ਤੇ ਚੋਣ ਕਮਿਸ਼ਨ ਦੇ ਜਵਾਬ ਵਿਚਾਲੇ ਜਾਣੋ ਵੋਟਰ ਲਿਸਟ ਨਾਲ ਜੁੜੀਆਂ ਅਹਿਮ ਗੱਲਾਂ
ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਵੋਟਰ ਸੂਚੀ ਵਿੱਚ ਬੇਨਿਯਮੀਆਂ ਦਾ ਇਲਜ਼ਾਮ ਲਗਾਇਆ ਹੈ, ਜਿਸ ਨੂੰ ਚੋਣ ਕਮਿਸ਼ਨ ਨੇ ਨਕਾਰ ਦਿੱਤਾ ਹੈ।
ਪੰਜਾਬ ਦੀ ਪੰਥਕ ਸਿਆਸਤ 'ਚ ਅਚਾਨਕ ਉੱਭਰੇ ਸਤਵੰਤ ਕੌਰ ਕੌਣ ਹਨ, ਕੀ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਹਨ
ਜਨਤਕ ਸਟੇਜਾਂ ਅਤੇ ਇਕੱਠਾਂ ਵਿੱਚ ਸਿਆਸੀ ਵਿਸ਼ਿਆਂ ਅਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਸਤਵੰਤ ਕੌਰ ਦੇ ਭਾਸ਼ਣਾਂ ਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਵਿਊਜ਼ ਹਨ।
ਵੀਡੀਓ, ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਕੀ ਇਲਜ਼ਾਮ ਲਾਏ, ਭਾਜਪਾ ਨੇ ਕੀ ਕਿਹਾ, Duration 3,03
ਭਾਰਤੀ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ 'ਗੁੰਮਰਾਹਕੁੰਨ' ਕਰਾਰ ਦਿੱਤਾ ਹੈ
ਡੌਨਲਡ ਟਰੰਪ ਵੱਲੋਂ ਲਗਾਏ ਟੈਰਿਫ਼ ਕੀ ਹੁੰਦੇ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ, ਇਨ੍ਹਾਂ ਦਾ ਆਮ ਲੋਕਾਂ 'ਤੇ ਕੀ ਅਸਰ ਪਵੇਗਾ
ਹਾਲ ਹੀ ਵਿੱਚ ਟਰੰਪ ਨੇ ਭਾਰਤ 'ਤੇ 25% ਟੈਰਿਫ਼ ਦਾ ਐਲਾਨ ਕੀਤਾ ਸੀ ਅਤੇ ਫਿਰ 25% ਹੋਰ ਟੈਰਿਫ਼ ਲਗਾ ਦਿੱਤਾ, ਜਿਸ ਨਾਲ ਭਾਰਤ 'ਤੇ ਕੁੱਲ ਟੈਰਿਫ਼ 50% ਹੋ ਗਿਆ ਹੈ
ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ 'ਤੇ ਮੁੜ ਹਮਲਾ, ਪੁਲਿਸ ਨੇ ਹੁਣ ਤੱਕ ਕੀ ਦੱਸਿਆ
ਪਿਛਲੇ ਮਹੀਨੇ, 10 ਜੁਲਾਈ ਨੂੰ ਵੀ ਕੈਪਸ ਕੈਫੇ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਕੈਫੇ 3 ਜੁਲਾਈ ਨੂੰ ਖੋਲ੍ਹਿਆ ਗਿਆ ਸੀ।
'ਨਾ ਮੈਂ ਭਾਰਤੀ ਹਾਂ ਅਤੇ ਨਾ ਹੀ ਪਾਕਿਸਤਾਨੀ, ਮੇਰਾ ਰੁਜ਼ਗਾਰ ਵੀ ਖੁੱਸ ਗਿਆ', ਇਹ ਹਿੰਦੂ ਡਾਕਟਰ ਹੁਣ ਕਿਸੇ ਵੀ ਦੇਸ਼ ਦਾ ਨਾਗਰਿਕ ਕਿਉਂ ਨਹੀਂ ਰਿਹਾ
ਚਾਰ ਸਾਲ ਬੀਤ ਜਾਣ ਦੇ ਬਾਵਜੂਦ, ਨਾਨਿਕਰਾਜ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੈ। ਇਸ ਲਈ, ਉਨ੍ਹਾਂ ਨੇ ਅੰਤ ਵਿੱਚ ਗੁਜਰਾਤ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
11 ਸਾਲ ਤੋਂ ਲਾਪਤਾ ਪੁੱਤਰ ਦੇ ਕਤਲ ਮਾਮਲੇ ਵਿੱਚ ਮਾਂ ਤੇ ਉਸ ਦਾ ਕਥਿਤ ਪ੍ਰੇਮੀ ਗ੍ਰਿਫ਼ਤਾਰ ਹੋਇਆ, ਕਿਵੇਂ ਮਾਮਲੇ ਦਾ ਖੁਲਾਸਾ ਹੋਇਆ
ਇਹ ਮਾਮਲਾ 2014 ਦਾ ਹੈ। ਜਦੋਂ ਰਣਜੀਤ ਕੌਰ ਅਤੇ ਉਨ੍ਹਾਂ ਦੇ ਕਥਿਤ ਪ੍ਰੇਮੀ ਸਤਨਾਮ ਸਿੰਘ ਸ਼ਿਕਾਇਤ ਹੋਣ ਮਗਰੋਂ ਫਰਾਰ ਹੋ ਗਏ ਸਨ।
ਲੈਂਡ ਪੂਲਿੰਗ ਨੀਤੀ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਗਾਈ ਆਰਜ਼ੀ ਰੋਕ, ਸਰਕਾਰ ਤੋਂ ਪੁੱਛੇ ਇਹ ਸਵਾਲ
ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਫਿਲਹਾਲ ਚਾਰ ਹਫ਼ਤਿਆਂ ਲਈ ਲੈਂਡ ਪੂਲਿੰਗ ਨੀਤੀ ਉੱਤੇ ਰੋਕ ਲਗਾ ਦਿੱਤੀ ਹੈ।
ਔਰਤਾਂ ਦੇ ਸਰੀਰ ’ਚ ਇੱਕ ਖ਼ਾਸ ਹਿੱਸੇ ਦਾ ਭਾਰ ਵਧਣਾ ਕਿਹੜੀ ਬਿਮਾਰੀ ਹੈ ਜਿਸ ਨੂੰ ਲੋਕ ਮੋਟਾਪਾ ਸਮਝ ਲੈਂਦੇ ਹਨ
ਲਿਪੇਡਿਮਾ ਇੱਕ ਬਿਮਾਰੀ ਹੈ, ਜੋ ਜ਼ਿਆਦਾਤਰ ਔਰਤਾਂ ਵਿੱਚ ਪਾਈ ਜਾਂਦੀ ਹੈ। ਇਸ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਬਣੀ ਹੈ ਤੇ ਇਲਾਜ ਵੀ ਬਹੁਤ ਘੱਟ ਹੈ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਕੁਲਦੀਪ ਮਾਣਕ ਤੇ ਜੈਜ਼ੀ ਬੀ ਦੇ ਗਾਣਿਆਂ ਦਾ ਦੌਰ ਯਾਦ ਦਿਵਾਉਂਦਾ ਹੈ ਇਹ ਪਾਕਿਸਤਾਨੀ ਗਾਇਕ, ਜਿਸ ਦਾ ਗੁਰਦਾਸ ਮਾਨ ਵੀ ਹੈ ਫੈਨ
ਰੈਫ ਨੇ ਸਿੱਧੂ ਮੂਸੇਵਾਲਾ ਦੇ ਦੋ ਗੀਤਾਂ ਦੀਆਂ ਵੀਡੀਓਜ਼ ਦਾ ਵੀ ਨਿਰਦੇਸ਼ਨ ਕੀਤਾ। ਉਹ ਕੱਵਾਲੀ, ਪੌਪ, ਹਿੱਪ-ਹੌਪ,ਫੋਕ ਗਾ ਚੁੱਕੇ ਹਨ।
ਲੈਂਡ ਪੂਲਿੰਗ ਨੀਤੀ: ʻਸਾਡੇ ਤਾਂ ਵਿਆਹ ਵੀ ਜ਼ਮੀਨਾਂ ਨਾਲ ਹੁੰਦੇ ਹਨ...ਜੇ ਜ਼ਮੀਨਾਂ ਹੀ ਨਾ ਬਚੀਆਂ ਤਾਂ ਬੱਚੇ ਵਿਆਹੇ ਹੀ ਨਹੀਂ ਜਾਣੇʼ
ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਜਾਂ ਵਰਕਰ ਉਨ੍ਹਾਂ ਦੇ ਪਿੰਡਾਂ ਵਿੱਚ ਦਾਖ਼ਲ ਹੁੰਦੇ ਹਨ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਭਾਰ ਘਟਾਉਣ ਲਈ ਸਿਰਫ਼ ਜੂਸ ਪੀਣਾ ਕਿਵੇਂ ਜਾਨ ਲਈ ਖ਼ਤਰਾ ਹੋ ਸਕਦਾ ਹੈ, ਡਾਇਟਿੰਗ ਵੇਲੇ ਕਿਹੜੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ
ਡਾਕਟਰ ਸਲਾਹ ਦਿੰਦੇ ਹਨ ਕਿ ਸਿਹਤ ਕਾਰਨਾਂ ਕਰਕੇ ਡਾਇਟਿੰਗ ਕਰਨ ਵਾਲਿਆਂ ਨੂੰ ਸਹੀ ਸਲਾਹ ਲੈਣੀ ਚਾਹੀਦੀ ਹੈ ਅਤੇ ਇਸੇ ਦੀ ਪਾਲਣ ਕਰਨੀ ਚਾਹੀਦੀ ਹੈ।
ਜਦੋਂ ਇੱਕ ਬੇਰੁਜ਼ਗਾਰ ਨੌਜਵਾਨ ਦੇ ਖਾਤੇ ਵਿੱਚ ਇੰਨੇ ਪੈਸੇ ਆ ਗਏ ਜੋ ਗਿਣਨੇ ਵੀ ਔਖੇ ਹੋ ਗਏ
ਦਿਲੀਪ ਸਿੰਘ ਕਹਿੰਦੇ ਹਨ ਕਿ "ਰਕਮ ਇੰਨੀ ਵੱਡੀ ਸੀ ਕਿ ਮੈਂ ਇਸਨੂੰ ਗਿਣ ਹੀ ਨਹੀਂ ਸਕਿਆ। ਮੈਂ ਸਿਰਫ ਇੰਨਾ ਹੀ ਗਿਣ ਸਕਿਆ ਕਿ ਇਹ ਰਕਮ 37 ਅੰਕਾਂ ਦੀ ਹੈ।"
ਯੂਕਰੇਨ-ਰੂਸ ਜੰਗ ’ਚ ਮਹੀਨਿਆਂ ਤੋਂ ਲਾਪਤਾ ਪੰਜਾਬੀਆਂ ਦੇ ਪਰਿਵਾਰ, ‘ਇੱਕ ਵਾਰ ਪੁੱਤ ਦਾ ਫ਼ੋਨ ਆ ਜਾਵੇ ਤਾਂ ਦਿਲ ਨੂੰ ਚੈਨ ਆ ਜਾਣਾ’
ਯੂਕਰੇਨ ਖਿਲਾਫ਼ ਚੱਲ ਰਹੀ ਜੰਗ ਦੌਰਾਨ ਰੂਸ ਲਈ ਲੜਦਿਆਂ ਲਾਪਤਾ ਹੋਏ ਪੰਜਾਬੀਆਂ ਦੀ ਭਾਲ ਲਈ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦਾ ਪਤਾ ਲਗਾਉਣ ਦੀ ਜੱਦੋ-ਜਹਿਦ ਜਾਰੀ ਹੈ।
ਅੰਮ੍ਰਿਤ ਕੌਰ: ਦੂਜੀ ਵਿਸ਼ਵ ਜੰਗ ਵੇਲੇ ਫਰਾਂਸ 'ਚ ਗ੍ਰਿਫ਼ਤਾਰ ਕੀਤੀ ਗਈ ਪੰਜਾਬੀ ਰਾਣੀ ਦੀ ਅਣਕਹੀ ਕਹਾਣੀ
ਅੰਮ੍ਰਿਤ ਕੌਰ ਬਾਰੇ ਜਾਣਦਿਆਂ ਹੀ ਇਹੀ ਖਿਆਲ ਆਉਂਦਾ ਹੈ ਕਿ ਉਨ੍ਹਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ, ਉਹ ਉਸ ਵੇਲੇ ਫ਼ਰਾਂਸ ਵਿੱਚ ਕਿਉਂ ਸਨ ਤੇ ਆਖ਼ਰ ਉਨ੍ਹਾਂ ਦੀ ਰਿਹਾਈ ਕਿਵੇਂ ਹੋਈ?
ਭਾਰਤ ਉੱਤੇ 50% ਟੈਰਿਫ਼ ਲਾਉਣ ਤੋਂ ਬਾਅਦ ਟਰੰਪ ਨੇ ਕਿਹਾ, "ਅਜੇ ਬਹੁਤ ਕੁਝ ਬਾਕੀ ਹੈ", ਜਾਣੋ ਕੀ ਹੁੰਦੇ ਹਨ ਟੈਰਿਫ਼
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ 'ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਇਆ ਹੈ। ਨਵਾਂ ਟੈਰਿਫ ਪਹਿਲਾਂ ਤੋਂ ਤੈਅ ਕੀਤੇ 25 ਫੀਸਦ ਟੈਰਿਫ ਦੇ ਨਾਲ ਜੁੜ ਕੇ ਲਾਗੂ ਹੋਵੇਗਾ।
6-6-6 ਵਾਕਿੰਗ ਰੁਟੀਨ: ਚਰਚਾ 'ਚ ਆਇਆ ਸੈਰ ਕਰਨ ਦਾ ਇਹ ਤਰੀਕਾ ਕੀ ਹੈ, ਦਿਲ ਅਤੇ ਦਿਮਾਗ ਦੀ ਸਿਹਤ ਨਾਲ ਇਸ ਦਾ ਕੀ ਸਬੰਧ
ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਵਾਕਿੰਗ ਟ੍ਰੈਂਡ ਜਾਂ ਵਾਕਿੰਗ ਚੈਲੇਂਜ ਦੀ ਚਰਚਾ ਹੋ ਰਹੀ ਹੈ, ਜਿਸਨੂੰ ਦਿਲ ਅਤੇ ਮਾਨਸਿਕ ਸਿਹਤ ਲਈ ਵੀ ਲਾਭਦਾਇਕ ਦੱਸਿਆ ਜਾ ਰਿਹਾ ਹੈ। ਇਸ ਨੂੰ ਨਾਮ ਦਿੱਤਾ ਗਿਆ ਹੈ - 6-6-6 ਵਾਕਿੰਗ ਰੁਟੀਨ...
ਭਾਰਤ 'ਚ ਮਿਲਿਆ ਅਜਿਹਾ ਦੁਰਲੱਭ ਬਲੱਡ ਗਰੁੱਪ ਜੋ ਅੱਜ ਤੱਕ ਕਿਤੇ ਵੀ ਨਹੀਂ ਮਿਲਿਆ, ਅਜਿਹੇ ਮਰੀਜ਼ ਨਾਲ ਐਮਰਜੈਂਸੀ ਦੀ ਸਥਿਤੀ ਵਿੱਚ ਕੀ ਹੋ ਸਕਦਾ
ਇਹ ਬਲੱਡ ਗਰੁੱਪ ਇੰਨਾ ਦੁਰਲੱਭ ਹੈ ਕਿ ਜਦੋਂ ਇਸ ਖੂਨ ਵਾਲੀ ਮਹਿਲਾ ਦੇ ਦਿਲ ਦੀ ਸਰਜਰੀ ਕੀਤੀ ਗਈ ਤਾਂ ਡਾਕਟਰਾਂ ਨੇ ਐਮਰਜੈਂਸੀ ਲਈ ਵਾਧੂ ਖੂਨ ਨਾਲ ਹੀ ਨਹੀਂ ਰਖਿਆ, ਕਿਉਂਕਿ ਉਹ ਪਛਾਣ ਹੀ ਨਹੀਂ ਕਰ ਸਕੇ ਸੀ ਕਿ ਇਹ ਕਿਹੜਾ ਬੱਲਡ ਗਰੁੱਪ ਹੈ
ਧਰਮ ਯੁੱਧ ਮੋਰਚਾ ਕੀ ਸੀ ਜਿਸ ਨੇ ਅਕਾਲੀਆਂ ਤੇ ਭਿੰਡਰਾਂਵਾਲੇ ਨੂੰ ਇਕੱਠੇ ਕੀਤਾ, ਪਰ ਨਤੀਜਾ ਕੀ ਨਿਕਲਿਆ?
4 ਅਗਸਤ, 1982 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ 'ਧਰਮ ਯੁੱਧ ਮੋਰਚਾ' ਸ਼ੁਰੂ ਕੀਤਾ। ਜੋ ਕਰੀਬ ਪੌਣੇ ਦੋ ਸਾਲ ਤੱਕ ਚਲਿਆ।
ਪੰਜਾਬ ਦਾ ਇਹ ਕਸਬਾ ਪੰਜਾਬੀ ਜੁੱਤੀ ਦਾ ਗੜ੍ਹ ਕਿਵੇਂ ਬਣਿਆ ਤੇ ਇਸ ਦਾ ਪਾਕਿਸਤਾਨ ਦੇ ਕਸੂਰ ਨਾਲ ਕੀ ਸਬੰਧ ਹੈ
ਛੋਟੋ ਪੱਧਰ ਉੱਤੇ ਦਰਜਨਾਂ ਪਰਿਵਾਰ ਕਈ ਸਾਲਾਂ ਤੋਂ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ। ਇਹ ਘਰੇਲੂ ਔਰਤਾਂ ਵਾਸਤੇ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ।
ਮੋਗੇ ਦੀ ਦਾਣਾ ਮੰਡੀ 'ਚ ਰੈਪ ਕਰਦੇ ਇਹ ਨੌਜਵਾਨ ਕੌਣ ਹਨ, ਸੋਸ਼ਲ ਮੀਡੀਆ ਕਿਵੇਂ ਇਨ੍ਹਾਂ ਦੀ ਜ਼ਿੰਦਗੀ ਬਦਲ ਰਿਹਾ
ਇਹ ਸਾਰੇ ਨੌਜਵਾਨ ਦਰਮਿਆਨੇ ਘਰਾਂ ਦੇ ਹਨ, ਜਿਨ੍ਹਾਂ ਲਈ ਸੋਸ਼ਲ ਮੀਡੀਆ ਵਰਦਾਨ ਸਾਬਿਤ ਹੋ ਰਿਹਾ ਅਤੇ ਇਹ ਸੰਗੀਤ ਜਗਤ ਵਿੱਚ ਥਾਂ ਬਣਾ ਰਹੇ ਹਨ